ਇਕ ਵੇਰ ਸ਼ੇਰ ਤੇ ਕੁਝ ਸ਼ਿਕਾਰੀ ਜਾਨਵਰ ਮਿਲਕੇ ਸ਼ਿਕਾਰ ਮਾਰਨ ਚਲੇ, ਇਕ ਹੱਟਾ ਕੱਟਾ ਬਾਰਾਂ ਸਿੰਗਾ ਨਜ਼ਰੀ ਪਿਆ, ਜਿਸਨੂੰ ਜਾਨਵਰਾਂ ਫੜ ਲਿਆਂਦਾ, ਸ਼ੇਰ ਨੇ ਵੰਡੀਆਂ ਪਾਉਣ ਲਈ ਬਾਰਾਂ ਸਿੰਗੇ ਨੂੰ ਆਪਣੇ ਅਗੇ ਰਖ ਲਿਆ, ਉਹਦੇ ਤਿੰਨ ਟੁਕੜੇ ਕੀਤੇ ਤੇ ਕਿਹਾ ਕਿ ਮੈਂ ਜੰਗਲ ਦਾ ਬਾਦਸ਼ਾਹ ਹਾਂ, ਇਸ ਕਰਕੇ ਇਕ ਹਿੱਸਾ ਮੈਂ ਬਾਦਸ਼ਾਹ ਹੋਣ ਦਾ ਲੈਂਦਾ ਹਾਂ। ਮੈਂ ਤੁਹਾਡੇ ਨਾਲ ਸ਼ਿਕਾਰ ਮਾਰਨ ਵਿਚ ਸ਼ਾਮਲ ਸੀ, ਇਸ ਕਰਕੇ ਇਕ ਹਿੱਸਾ ਇਸ ਭਾਈਵਾਲੀ ਦਾ ਮੈਂ ਲੈਣਾ ਹੈ, ਸੋ ਉਹ ਲੈਂਦਾ ਹੈ। ਬਾਕੀ ਰਿਹਾ ਤੀਜਾ ਹਿੱਸਾ ਸੋ ਜਿਸਨੂੰ ਹਿੰਮਤ ਹੈ ਆਣਕੇ ਮੈਥੋਂ ਲੈ ਲਏ।
ਭਾਵ -
ਦੁਨੀਆਂ ਵਿਚ ਸ਼ਕਤੀ ਪ੍ਰਧਾਨ ਹੈ ਜਿਸਦੀ ਲਾਠੀ ਉਹਦੀਂ ਭੈਂਸ ਦਾ ਵਰਤਾਉ ਹੈ, ਇਨਸਾਫ ਤੇ ਆਪਣਾ ਹਕ ਲੈਣ ਲਈ ਵੀ ਬਲ ਦੀ ਲੋੜ ਹੈ, ਨਿਰਬਲ ਹੋਣਾ ਹਰ ਸਮੇਂ ਹੀ ਔਗੁਣ ਰਿਹਾ ਹੈ ਤੇ ਰਹੇਗਾ।